
ਗ੍ਰਿਫ਼ਤਾਰੀ ਸਮੇਂ
- ਗ੍ਰਿਫ਼ਤਾਰੀ ਦੇ ਕਾਰਨ ਤੁਰੰਤ ਦੱਸੇ ਜਾਣੇ ਚਾਹੀਦੇ ਹਨ। ਜੇ ਅਪਰਾਧ ਜ਼ਮਾਨਤੀ ਹੈ ਤਾਂ ਇਹ ਵੀ ਦੱਸਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਜ਼ਮਾਨਤ ʼਤੇ ਰਿਹਾਅ ਹੋ ਸਕਦੇ ਹੋ (ਧਾਰਾ 47)।
- ਗ੍ਰਿਫ਼ਤਾਰੀ ਮੈਮੋ ਬਣਦਾ ਹੈ, ਜਿਸ ʼਤੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਇਲਾਕੇ ਦੇ ਕਿਸੇ ਸਤਿਕਾਰਤ ਵਿਅਕਤੀ ਦੇ ਦਸਤਖ਼ਤ ਹੁੰਦੇ ਹਨ (ਧਾਰਾ 36)।
- ਪੁਲਿਸ ਨੂੰ ਤੁਹਾਡੇ ਦੱਸੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਗ੍ਰਿਫ਼ਤਾਰੀ ਅਤੇ ਹਿਰਾਸਤ ਦੀ ਥਾਂ ਬਾਰੇ ਸੂਚਨਾ ਦੇਣੀ ਹੁੰਦੀ ਹੈ (ਧਾਰਾ 48)।
- ਸੱਤ ਸਾਲ ਤੱਕ ਦੀ ਸਜ਼ਾ ਵਾਲੇ ਅਪਰਾਧਾਂ ਵਿੱਚ ਆਮ ਤੌਰ ʼਤੇ ਪਹਿਲਾਂ ਹਾਜ਼ਰੀ ਦਾ ਨੋਟਿਸ ਦਿੱਤਾ ਜਾਂਦਾ ਹੈ (ਧਾਰਾ 35(3))।
ਹਿਰਾਸਤ ਵਿੱਚ
- ਪੁੱਛਗਿੱਛ ਦੌਰਾਨ ਆਪਣੀ ਪਸੰਦ ਦੇ ਵਕੀਲ ਨੂੰ ਮਿਲਣ ਦਾ ਅਧਿਕਾਰ ਹੈ, ਭਾਵੇਂ ਪੂਰੀ ਪੁੱਛਗਿੱਛ ਦੌਰਾਨ ਨਹੀਂ (ਧਾਰਾ 38)।
- ਮੈਡੀਕਲ ਅਫ਼ਸਰ ਤੋਂ ਜਾਂਚ ਕਰਵਾਈ ਜਾ ਸਕਦੀ ਹੈ (ਧਾਰਾ 53)।
- ਗ੍ਰਿਫ਼ਤਾਰੀ ਦੇ 24 ਘੰਟਿਆਂ ਦੇ ਅੰਦਰ, ਸਫ਼ਰ ਦਾ ਸਮਾਂ ਛੱਡ ਕੇ, ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਲਾਜ਼ਮੀ ਹੈ (ਧਾਰਾ 58, ਅਨੁਛੇਦ 22(2))।
ਜ਼ਮਾਨਤ ਦੀਆਂ ਕਿਸਮਾਂ
- ਜ਼ਮਾਨਤੀ ਅਪਰਾਧ ਵਿੱਚ ਜ਼ਮਾਨਤ ਅਧਿਕਾਰ ਵਜੋਂ ਮਿਲਦੀ ਹੈ (ਧਾਰਾ 478)।
- ਗ਼ੈਰ-ਜ਼ਮਾਨਤੀ ਅਪਰਾਧ ਵਿੱਚ ਨਿਯਮਿਤ ਜ਼ਮਾਨਤ ਮੈਜਿਸਟ੍ਰੇਟ (ਧਾਰਾ 480) ਜਾਂ ਸੈਸ਼ਨ ਅਦਾਲਤ ਅਤੇ ਹਾਈ ਕੋਰਟ (ਧਾਰਾ 483) ਤੋਂ ਮੰਗੀ ਜਾਂਦੀ ਹੈ।
- ਗ੍ਰਿਫ਼ਤਾਰੀ ਦਾ ਡਰ ਹੋਵੇ ਤਾਂ ਅਗਾਊਂ ਜ਼ਮਾਨਤ (ਧਾਰਾ 482)।
- ਤੈਅ ਸਮੇਂ ਵਿੱਚ ਚਲਾਨ ਦਾਖ਼ਲ ਨਾ ਹੋਵੇ ਤਾਂ ਡਿਫ਼ਾਲਟ ਜ਼ਮਾਨਤ (ਧਾਰਾ 187(3))। ਸਮਾਂ ਗਿਣਨ ਲਈ ਕੈਲਕੁਲੇਟਰ ਵੇਖੋ।
ਹੋਰ ਜਾਣਕਾਰੀ
ਆਪਣੇ ਮਾਮਲੇ ਲਈ ਕਿਸੇ ਵਕੀਲ ਨਾਲ ਸਲਾਹ ਕਰੋ। ਸਾਰੇ ਕਾਗ਼ਜ਼, ਜਿਵੇਂ FIR, ਨੋਟਿਸ ਅਤੇ ਹੁਕਮ, ਨਾਲ ਰੱਖੋ।
ਗਗਨਦੀਪ ਗੋਇਲ, ਐਡਵੋਕੇਟ ਦੇ ਚੈਂਬਰ ਵੱਲੋਂ ਤਿਆਰ। ਆਖ਼ਰੀ ਸਮੀਖਿਆ 14 ਅਕਤੂਬਰ 2026।